ਹਲਕਾ ਚੱਬੇਵਾਲ ਵਿਧਾਇਕ ਵੱਲੋਂ ਪੰਜਾਬ ਸਰਕਾਰ ਲਈ ਕੱਢੀ ਗਈ ਧੰਨਵਾਦ ਰੈਲੀ - 2022 ਵਿਧਾਨ ਸਭਾ ਚੋਣਾਂ
ਹੁਸ਼ਿਆਰਪੁਰ: ਕਸਬਾ ਮਾਹਿਲਪੁਰ ਵਿਖੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਵੱਲੋਂ ਪੰਜਾਬ ਸਰਕਾਰ ਲਈ ਧੰਨਵਾਦ ਰੈਲੀ ਕੱਢੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਇਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਹੱਕ 'ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਗੱਲਬਾਤ ਦੌਰਾਨ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ 'ਚ ਪੰਜਾਬ ਸੂਬਾ ਤਰੱਕੀ ਦੀਆਂ ਨਵੀਆਂ ਪੈੜਾਂ ਪੁੱਟ ਰਿਹਾ ਹੈ ਅਤੇ ਮੁੱਖ ਮੰਤਰੀ ਵੱਲੋਂ ਰੋਜ਼ਾਨਾਂ ਕੁਝ ਨਾ ਕੁਝ ਪੰਜਾਬੀਆਂ ਦੇ ਵਿਕਾਸ ਲਈ ਐਲਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਚਰਨਜੀਤ ਚੰਨੀ ਨੇ ਮੁੱਖ ਮੰਤਰੀ ਵੱਜੋਂ ਅਹੁਦਿਆਂ ਸੰਭਾਲਿਆ ਹੈ ਉਦੋਂ ਤੋਂ ਹੀ ਵਿਰੋਧੀਆਂ ਦੀ ਨੀਂਦ ਉਡ ਗਈ ਹੈ 'ਤੇ ਵਿਰੋਧੀ ਰੋਜ਼ਾਨਾਂ ਬੌਖਲਾਹਟ 'ਚ ਆ ਕੇ ਨਿੱਤ ਨਵੀਆਂ ਸਾਜੀਸ਼ਾਂ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਹੁਣ ਅਕਾਲੀ ਦਲ ਅਤੇ ਭਾਜਪਾ ਤੇ ਆਪ ਦੀਆਂ ਗੱਲਾਂ 'ਚ ਨਹੀਂ ਆਉਣਗੇ 'ਤੇ ਦੁਬਾਰਾ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣਗੇ।
Last Updated : Nov 23, 2021, 7:45 PM IST