ਪਟਾਕਿਆਂ ਕਾਰਨ ਪਰਾਲੀ ਨੂੰ ਲੱਗੀ ਭਿਆਨਕ ਅੱਗ - fire on straw
ਫ਼ਾਜ਼ਿਲਕਾ: ਅਬੋਹਰ ਦੇ ਪਿੰਡ ਤਾਜ਼ਾ ਪੱਟੀ ਵਿਖੇ ਨੋਹਰੇ ਵਿੱਚ ਰੱਖੀ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨੂੰ ਬੁਝਾੳਣ ਦੇ ਲਈ ਕਾਫ਼ੀ ਸਮਾਂ ਅੱਗ ਬਝਾਊ ਟੀਮਾਂ ਲੱਗੀਆਂ ਰਹੀਆਂ। ਇਸ ਮਾਮਲੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਅੱਗ ਬੁਝਾਊ ਕਰਮਚਾਰੀਆਂ ਦੀ ਟੀਮ ਨੇ ਦੱਸਿਆ ਕਿ ਹੰਸਰਾਜ ਪੁੱਤਰ ਹਜਾਰੀ ਰਾਮ ਦੇ ਪਸ਼ੂਆਂ ਦੇ ਨੋਹਰੇ ਵਿੱਚ ਰੱਖੀ ਝੋਨੇ ਦੀ ਪਰਾਲੀ ਨੂੰ ਗੁਆਂਢ ਵਿੱਚ ਇੱਕ ਵਿਆਹ ਦੌਰਾਨ ਚੱਲੇ ਪਟਾਕਿਆਂ ਕਾਰਨ ਅੱਗ ਲੱਗੀ ਹੈ।