Power house ’ਚ ਲੱਗੀ ਭਿਆਨਕ ਅੱਗ - ਲੱਖਾਂ ਦਾ ਨੁਕਸਾਨ
ਹੁਸ਼ਿਆਰਪੁਰ: ਟਾਂਡਾ ਉੜਮੁੜ ਅਧੀਨ ਪੈਂਦੇ ਕਸਬਾ ਮਿਆਣੀ ਦੇ ਬਿਜਲੀ ਘਰ ਨੂੰ ਕਿਸੇ ਫਾਲਡ ਕਰਕੇ ਮੇਨ ਟਰਾਂਸਫਰ ਨੂੰ ਅੱਗ ਲੱਗ ਗਈ, ਜਿਸ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਪਹੁੰਚ ਕੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਬਹੁਤ ਸਮੇਂ ਬਾਅਦ ਉਸ ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਬਿਜਲੀ ਘਰ ਵਿੱਚ ਲੱਖਾਂ ਦਾ ਨੁਕਸਾਨ ਹੋਇਆ ਹੈ ਤੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।