‘ਨਾਨਕ ਦੀ ਹੱਟੀ’ ‘ਚ ਲੱਗੀ ਭਿਆਨਕ ਅੱਗ - ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੇ ਇਲਜ਼ਾਮ ਲਗਾਏ
ਪਟਿਆਲਾ: ਅਰਬਨ ਸਟੇਟ ਫੇਜ਼ 2 ਵਿੱਚ ਸਥਿਤ 'ਨਾਨਕ ਦੀ ਹੱਟੀ' ਵਿੱਚ ਭਿਆਨਕ ਅੱਗ ਲੱਗ ਗਈ। ਇਸ ਲੱਗੀ ਭਿਆਨਕ ਅੱਗ ਦੀ ਖ਼ਬਰ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੁਸ਼ੱਕਤ ਬਾਅਦ ਅੱਗ ਉੱਪਰ ਕਾਬੂ ਪਾਇਆ ਗਿਆ। ਇਸ ਹਾਦਸੇ ਦੇ ਵਿੱਚ ਦੁਕਾਨ ਵਿੱਚ ਪਿਆ ਕਾਫੀ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਇਸ ਵਾਪਰੀ ਘਟਨਾ ਨੂੰ ਲੈਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਨਾਨਕ ਹੱਟੀ ਦੇ ਮਾਲਕ ਦੀ ਅਣਗਹਿਲੀ ਦੱਸਿਆ ਹੈ। ਓਧਰ ਦੂਜੇ ਪਾਸੇ ਮਾਲਕ ਵੱਲੋਂ ਇਸ ਨੂੰ ਲੈਕੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੇ ਇਲਜ਼ਾਮ ਲਗਾਏ ਗਏ ਹਨ। ਮੁੱਢਲੀ ਜਾਣਕਾਰੀ ਦੇ ਵਿੱਚ ਇਸ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅਜੇ ਤੱਕ ਅੱਗੇ ਦੇ ਪੂਰੇ ਸਹੀ ਕਾਰਨ ਸਾਹਮਣੇ ਨਹੀਂ ਆ ਸਕੇ।