ਹਲਵਾਈ ਦੇ ਗੁਦਾਮ 'ਚ ਲੱਗੀ ਭਿਆਨਕ ਅੱਗ - fire
ਅੰਮ੍ਰਿਤਸਰ:ਬਸੰਤ ਐਵਨਿਊ ਇਲਾਕੇ ਵਿਚ ਇਕ ਹਲਵਾਈ ਦੇ ਗੁਦਾਮ ਵਿਚ ਅੱਗ ਲੱਗੀ।ਗੋਦਾਮ ਵਿਚ ਪਏ ਸਿਲੰਡਰ (Cylinder) ਅਤੇ ਭੱਠੀਆਂ ਨਸ਼ਟ ਹੋ ਗਈਆ ਹਨ।ਗੋਦਾਮ ਦੇ ਬਾਹਰ ਖੜੀ ਐਕਟਿਵਾ (Activa) ਵੀ ਸੜ ਕੇ ਸੁਆਹ ਹੋ ਗਈ ਹੈ।ਅੱਗ ਇੰਨੀ ਕੁ ਭਿਆਨਕ ਸੀ ਕਿ ਇਕ ਮਜ਼ਦੂਰ ਵੀ ਜ਼ਖ਼ਮੀ ਹੋ ਗਿਆ ਹੈ ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹੈ।ਫਾਇਰ ਬ੍ਰਿਗੇਡ ਵਿਭਾਗ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾ ਲਿਆ।ਫਾਇਰ ਬ੍ਰਿਗੇਡ (Fire brigade) ਦੇ ਅਧਿਕਾਰੀ ਦਾ ਕਹਿਣਾ ਹੈ ਕਿ ਅੱਗ ਉਤੇ ਕਾਬੂ ਪਾ ਲਿਆ ਹੈ ਪਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।