ਕੱਪੜਿਆਂ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ - ਕੱਪੜਿਆਂ ਦੇ ਸ਼ੋਅਰੂਮ
ਅੰਮ੍ਰਿਤਸਰ : ਇਥੋਂ ਦੇ ਖੰਡਵਾਲਾ ਓਸੀਐਮ ਮਿੱਲ ਨਜ਼ਦੀਕ ਕੱਪੜਿਆਂ ਦੇ ਸ਼ੋਅਰੂਮ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ 'ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਇਸ ਦੇ ਨਾਲ ਹੀ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ 'ਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਪਰ ਸ਼ੋਅਰੂਮ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ।