ਅੰਮ੍ਰਿਤਸਰ ਦੇ ਥਾਣਾ ਕੰਟੌਨਮੈਟ ਦੇ ਮਾਲ ਮਹਿਕਮੇ ’ਚ ਖੜ੍ਹੇ ਵਹੀਕਲਾ ਨੂੰ ਲਗੀ ਭਿਆਨਕ ਅੱਗ
ਅੰਮ੍ਰਿਤਸਰ: ਸ਼ਹਿਰ ਦੇ ਥਾਣਾ ਕੰਟੌਨਮੈਟ ਵਿਖੇ ਮਾਲ ਮਹਿਕਮੇ ਦੇ ਵਹੀਕਲਾ ਨੂੰ ਭਿਆਨਕ ਅੱਗ ਲਗਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਇਸ ਘਟਨਾ ’ਚ ਵੱਡੀ ਗਿਣਤੀ ਵਿਚ ਵਾਹਨ ਸੜ ਕੇ ਸੁਆਹ ਹੋ ਗਏ। ਅੱਗ ਇਹਨੀ ਜਿਆਦਾ ਫੈਲ ਗਈ ਸੀ ਕਿ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਦੁਆਰਾ ਮੌਕੇ ’ਤੇ ਪਹੁੰਚ ਕਾਬੂ ਪਾਇਆ ਗਿਆ। ਇਸ ਸੰਬਧੀ ਜਾਣਕਾਰੀ ਦਿੰਦਿਆਂ ਉੱਥੇ ਦੇ ਕੁਆਟਰਾਂ ਵਿਚ ਰਹਿੰਦੇ ਲੋਕਾਂ ਨੇ ਦਸਿਆ ਕਿ ਮਾਲ ਮਹਿਕਮੇ ਦੁਆਰਾ ਖੜ੍ਹੇ ਕੀਤੇ ਗਏ ਵਹੀਕਲਾ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆ ਤਿੰਨ ਗੱਡੀਆਂ ਵਲੋਂ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਤ ਕਰਨੀ ਪਈ, ਅਜੇ ਤਕ ਅਗ ਲਗਣ ਦੇ ਕਾਰਨਾਂ ਦਾ ਪਤਾ ਨਹੀ ਲਗ ਪਾਇਆ ਹੈ।