ਦੁਕਾਨ ਨੂੰ ਲੱਗੀ ਭਿਆਨਕ ਅੱਗ, ਇੰਨਾ ਹੋਇਆ ਨੁਕਸਾਨ
ਅੰਮ੍ਰਿਤਸਰ: ਮਜੀਠਾ ਰੋਡ ‘ਤੇ ਇੱਕ ਕਨਫੈਕਸ਼ਨਰੀ ਦੀ ਦੁਕਾਨ ਦੇ ਅੱਗ ਲੱਗਣ ਕਾਰਣ ਸਾਰਾ ਖਾਣ-ਪੀਣ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆ ਗੱਡੀਆਂ ਨੂੰ ਕਾਫੀ ਮੁਸ਼ਕੱਤ ਦਾ ਸਾਹਮਣਾ ਕਰਨਾ ਪਿਆ।ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਹਰਸ਼ ਕੁਮਾਰ ਅਤੇ ਦੁਕਾਨ ਮਾਲਿਕ ਨੇ ਦੱਸਿਆ ਕਿ ਅਚਾਨਕ ਹੀ ਅੱਜ ਸਵੇਰੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਦੀਆਂ ਲਪਟਾਂ ਉਪਰ ਵਾਲੀ ਮੰਜਿਲ ਤੇ ਪਹੁੰਚਣ ਕਾਰਣ ਅੱਗ ਬਾਰੇ। ਜਾਣਕਾਰੀ ਮਿਲਣ ਤੇ ਫਾਇਰ ਬ੍ਰਿਗੇਡ ਵਾਲਿਆ ਨੂੰ ਸੂਚਿਤ ਕੀਤਾ ਗਿਆ। ਜਿਹਨਾਂ ਵਲੋਂ ਦੋ ਗੱਡੀਆਂ ਮੰਗਵਾ ਕੇ ਬੜੀ ਹੀ ਮੁਸ਼ਕੱਤ ਨਾਲ ਅੱਗ ਤੇ ਕਾਬੂ ਪਾਇਆ ਗਿਆ।