ਕਾਰ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚਿਆ ਚਾਲਕ - XUV Five Finder car
ਜਲੰਧਰ: ਜ਼ਿਲ੍ਹੇ ਦੇ ਫੁੱਟਬਾਲ ਚੌਕ ਵਿਖੇ ਇੱਕ ਐਕਸਯੂਵੀ ਫਾਈਵ ਫੰਡਰ ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨੂੰ ਕਿ ਕਾਰ ਦਾ ਮਾਲਕ ਚਲਾ ਰਿਹਾ ਸੀ। ਜਾਣਕਾਰੀ ਮੁਤਾਬਿਕ ਕਾਰ ਦੇ ਇੰਜਣ ਦੇ ਵਿਚੋਂ ਸ਼ਾਰਟ ਸਰਕਿਟ ਹੋਣ ਦੇ ਨਾਲ ਅਚਾਨਕ ਅੱਗ ਲੱਗ ਗਈ ਤੇ ਅੱਗ ਹੌਲੀ-ਹੌਲੀ ਇੰਨੀ ਵਧ ਗਈ ਕਿ ਕਾਰ ਦੇ ਅਗਲੇ ਹਿੱਸੇ ‘ਤੇ ਅੱਗ ਨੇ ਵਿਕਰਾਲ ਰੂਪ ਧਾਰ ਲਿਆ, ਜਿਸ ਤੋਂ ਬਾਅਦ ਕਿ ਇਸ ਸਬੰਧੀ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਤੇ ਆ ਕੇ ਅੱਗ ‘ਤੇ ਕਾਬੂ ਪਾਇਆ ਉਥੇ ਹੀ ਮੌਕੇ ‘ਤੇ ਪੁੱਜੀ ਪੁਲਿਸ ਅਤੇ ਏਸੀਪੀ ਸ਼ਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਾਰ ਦੇ ਇੰਜਣ ਦੀ ਤਾਰਾਂ ਵਿੱਚ ਸ਼ਾਰਟ ਸਰਕਟ ਹੋਣ ਦੇ ਕਰਕੇ ਇਹ ਅੱਗ ਲੱਗੀ ਹੈ, ਫਿਲਹਾਲ ਇਸ ਘਟਨਾ ਵਿੱਚ ਕਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।