ਫਿਰੋਜ਼ਪੁਰ: ਝੁੱਗੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦੀ ਨਕਦੀ ਅਤੇ ਸਾਮਾਨ ਸੜ ਕੇ ਸੁਆਹ - ਸੰਭਵ ਮਦਦ ਕੀਤੀ ਜਾਵੇਗੀ
ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਆਸ਼ਿਕੇ ’ਚ ਉਸ ਸਮੇਂ ਦੁਖਦਾਇਕ ਘਟਨਾ ਵਾਪਰੀ ਜਦੋਂ ਖਾਣਾ ਬਣਾਉਂਦੇ ਹੋਏ ਇੱਕ ਝੁੱਗੀ ਚ ਅੱਗ ਲੱਗ ਗਈ। ਜਿਸ ਕਾਰਨ ਘਰ ਅੰਦਰ ਪਿਆ ਸਾਮਾਨ ਅਤੇ ਲੱਖਾਂ ਦੀ ਨਕਦੀ ਸੜ ਕੇ ਸੁਆਹ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਝੁੱਗੀ ਅੰਦਰ ਇੱਕ ਕੁੜੀ ਖਾਣਾ ਬਣਾ ਰਹੀ ਸੀ ਅਤੇ ਬਾਕੀ ਘਰ ਦੇ ਮੈਂਬਰ ਬਾਹਰ ਖੇਤਾਂ ਵਿਚੋਂ ਸਬਜ਼ੀ ਤੋੜਨ ਦਾ ਕੰਮ ਕਰ ਰਹੇ ਸੀ, ਜਿਵੇਂ ਕੁੜੀ ਨੇ ਚੁੱਲ੍ਹੇ ’ਚ ਅੱਗ ਬਾਲੀ ਤਾਂ ਤੇਲ ਦੇ ਭਾਂਬੜ ਨਾਲ ਝੁੱਗੀ ’ਚ ਅੱਗ ਲੱਗ ਗਈ। ਅੱਗ ਇਨ੍ਹੀ ਜਿਆਦਾ ਭਿਆਨਕ ਸੀ ਕਿ ਝੁੱਗੀ ਸੜ ਕੇ ਸੁਆਹ ਹੋ ਗਈ ਨਾਲ ਹੀ ਝੁੱਗੀ ਅੰਦਰ ਪਿਆ ਸਾਰਾ ਸਾਮਾਨ ਅਤੇ ਲੱਖਾਂ ਦੇ ਕਰੀਬ ਦੀ ਨਕਦੀ ਸੜ ਕੇ ਸੁਆਹ ਹੋ ਗਈ। ਦੱਸ ਦਈਏ ਕਿ ਪੀੜਤ ਪਰਵਾਸੀ ਮਜ਼ਦੂਰ ਯੂਪੀ ਤੋਂ ਆ ਕੇ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਹਾਦਸੇ ਤੋਂ ਬਾਅਦ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ 10,000 ਰੁਪਏ ਦੀ ਮਦਦ ਕੀਤੀ। ਨਾਲ ਹੀ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।