ਜਲੰਧਰ ਦੀ ਪਲਾਸਟਿਕ ਇੰਡਸਟਰੀ 'ਚ ਲੱਗੀ ਭਿਆਨਕ ਅੱਗ - ਲਾਸਟਿਕ ਇੰਡਸਟਰੀ ਚ ਲੱਗੀ ਭਿਆਨਕ ਅੱਗ
ਜਲੰਧਰ : ਲੈਦਰ ਕੰਪਲੈਕਸ ਵਿਖੇ ਇਕ ਜੀਕੇ ਪਲਾਸਟਿਕ ਇੰਡਸਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਦਮਕਲ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ ਗਈ। ਮੌਕੇ ਤੇ ਹੀ ਦਮਕਲ ਵਿਭਾਗ ਦੇ ਕਰਮਚਾਰੀ ਵੀ ਆ ਗਏ ਸਨ। ਬਹੁਤ ਜੱਦੋਜ਼ਹਿਦ ਤੋਂ ਬਾਅਦ ਪੰਜਾਹ ਦੇ ਕਰੀਬ ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਹੈ। ਇਹ ਅੱਗ ਰਾਤ ਢਾਈ ਵਜੇ ਲੱਗੀ। ਅੱਗ ਲੱਗਣ ਦੇ ਨਾਲ ਕਿਸੇ ਨੂੰ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ।