ਬਟਾਲਾ ਦੇ ਇਕ ਕਾਰਖਾਨੇ 'ਚ ਲੱਗੀ ਭਿਆਨਕ ਅੱਗ - ਬਟਾਲਾ ਦੀ ਇਕ ਫੈਕਟਰੀ 'ਚ ਅਚਾਨਕ ਭਿਆਨਕ ਅੱਗ
ਗੁਰਦਾਸਪੁਰ: ਬਟਾਲਾ ਦੀ ਇਕ ਫੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਭਾਰੀ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਨਾਲ ਹੀ ਮੌਕੇ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਤੇ ਜਾਨੀ ਨੁਕਸਾਨ ਤੋਂ ਬਚਾ ਲਿਆ ਗਿਆ। ਅੱਗ ਭਿਆਨਕ ਹੋਣ ਕਾਰਨ ਅੱਗ ਦੀ ਲਪਟਾਂ ਫੈਕਟਰੀ ਦੇ ਬਾਹਰ ਤੱਕ ਆ ਰਹੀਆਂ ਸਨ। ਫੈਕਟਰੀ ਮਾਲਿਕ ਮੁਤਾਬਿਕ ਅੰਦਰ ਕੰਮ ਚੱਲ ਰਿਹਾ ਸੀ ਤੇ ਗਰਮੀ ਦੇ ਪ੍ਰਕੋਪ ਦੇ ਚਲਦੇ ਫਰਨੇਸ 'ਚ ਜੋ ਤੇਲ ਸੀ, ਉਸ ਨੂੰ ਅਚਾਨਕ ਅੱਗ ਲੱਗ ਗਈ। ਤੇਲ ਨੂੰ ਅੱਗ ਲੱਗਣ ਨਾਲ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ। ਫੈਕਟਰੀ 'ਚ ਕੰਮ ਕਰ ਰਹੇ ਮਜਦੂਰਾਂ ਨੇ ਉਥੋਂ ਭੱਜ ਕੇ ਆਪਣੀ ਜਾਨ ਬਚਾ ਲਈ। ਮਾਲਿਕ ਮੁਤਾਬਿਕ ਉਨ੍ਹਾਂ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ।