ਸ਼੍ਰੀ ਸਾਈਂ ਸਟੀਲ ਫੈਕਟਰੀ ਨੂੰ ਲੱਗੀ ਭਿਆਨਕ ਅੱਗ - ਫੈਕਟਰੀ ਮਾਲਕ
ਹੁਸ਼ਿਆਰਪੁਰ: ਫੋਕਲ ਪੁਆਇੰਟ ’ਚ ਸਥਿਤ ਸ੍ਰੀ ਸਾਈਂ ਸਟੀਲ ਫੈਕਟਰੀ ’ਚ ਸਵੇਰੇ ਕਰੀਬ 10 ਵਜੇ ਅੱਗ ਲੱਗ ਗਈ। ਜਿਸ ਉਪਰੰਤ ਮੌਕੇ ’ਤੇ ਪਹੁੰਚ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਤੇ ਇੱਕ ਨਿੱਜੀ ਕੰਪਨੀ ਦੀ ਫਾਇਰ ਬ੍ਰਿਗੇਡ ਨੇ ਕਾਰਵਾਈ ਕਰਦੇ ਹੋਏ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫੈਕਟਰੀ ਮਾਲਕ ਦੇ ਭਾਰ ਨੇ ਦੱਸਿਆ ਕਿ ਫੈਕਟਰੀ ’ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਅੱਗ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਪ੍ਰੰਤੂ ਫੈਕਟਰੀ ’ਚ ਪਏ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਹੈ। ਉਥੇ ਹੀ ਪੁਲਿਸ ਨੇ ਵੀ ਮਾਮਲਾ ਦਰਜ ਕਰ ਲਿਆ ਹੈ।