ਅੰਮ੍ਰਿਤਸਰ ’ਚ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਲੋਕ ਪਰੇਸ਼ਾਨ - ਲੋਕ ਪਰੇਸ਼ਾਨ
ਅੰਮ੍ਰਿਤਸਰ: ਬੀਤੀ ਰਾਤ ਸ਼ਹਿਰ ਦੀ ਦਾਣਾ ਮੰਡੀ ਭਗਤਾ ਵਾਲਾ ਵਿਖੇ ਸਥਿਤ ਕੁੜੇ ਦੇ ਡੰਪ ’ਚ ਅੱਗ ਲੱਗਣ ਕਾਰਣ ਪੂਰੇ ਸ਼ਹਿਰ ’ਚ ਜ਼ਹਿਰੀਲਾ ਧੂੰਆ ਫੈਲ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੂੰਏ ਤੋਂ ਦੁਖੀ ਹੋ ਕੇ ਸ਼ਹਿਰਵਾਸੀਆਂ ਨੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਸ ਬਾਰੇ ਅਸੀਂ ਕਈ ਵਾਰ ਸ਼ਿਕਾਇਤ ਦੇ ਚੁੱਕੇ ਹਾਂ ਕੀ ਕੂੜੇ ਦੇ ਡੰਪ ਨੂੰ ਸ਼ਹਿਰ ਤੋਂ ਦੂਰ ਲਗਾਇਆ ਜਾਵੇ ਪਰ ਪ੍ਰਸ਼ਾਸਨ ਦੇ ਸਿਰ ’ਤੇ ਕੋਈ ਅਸਰ ਨਹੀੰ ਹੋ ਰਿਹਾ ਤੇ ਅੱਜ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।