ਬੇਕਾਬੂ ਕਾਰ ਦੀ ਦਰੱਖਤ ਨਾਲ ਹੋਈ ਭਿਆਨਕ ਟੱਕਰ, 4 ਦੀ ਮੌਤ - ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ
ਸ਼ਹਿਰ ਦੇ ਬਠਿੰਡਾ ਰੋਡ ’ਤੇ ਆਉਂਦੇ ਪਿੰਡ ਭਲਾਈਆਣਾ ਕੋਲ ਇੱਕ ਬੇਕਾਬੂ ਕਾਰ ਸਿੱਧੀ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਪਤੀ ਪਤਨੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਿਸ ਵਿੱਚ ਇੱਕ 12 ਸਾਲ ਦਾ ਬੱਚਾ ਵੀ ਸ਼ਾਮਲ ਸੀ। ਮਿਲੀ ਜਾਣਕਾਰੀ ਮੁਤਾਬਿਕ ਕਾਰ ਸਵਾਰ ਲੋਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਭੰਮੀ ਪੁਰ ਤੋਂ ਦਵਾਈ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਆ ਰਹੇ ਸੀ ਪਰ ਰਸਤੇ ਚ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ ਤੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜਬਰਦਸਤ ਸੀ ਕਿ ਗੱਡੀ ਮੌਕੇ ’ਤੇ ਹੀ ਇੱਕ ਸਾਈਡ ਤੋਂ ਟੁੱਟ ਗਈ। ਨਾਲ ਹੀ ਗੱਡੀ ਚ ਬੈਠੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਕਮੀ ਹੋ ਗਿਆ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।