ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ,1 ਮੌਤ - 1 ਮੌਤ
ਜਲੰਧਰ:ਪ੍ਰਤਾਪੁਰਾ ਦੀ ਸਬਜ਼ੀ ਮੰਡੀ ਵਿਚ ਐਕਟਿਵ ਤੇ ਕਾਰ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਚ ਐਕਟਿਵਾ ਤੇ ਸਵਾਰ ਇੱਕ ਸ਼ਖਸ ਦੀ ਮੌਤ ਹੋ ਗਈ ਜਦਕਿ ਮਹਿਲਾ ਗੰਭੀਰ ਰੂਪ ਚ ਜ਼ਖਮੀ ਹੋ ਗਈ।ਜਿਸਨੂੰ ਇਲਾਜ਼ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਡੈਨੀਅਲ ਮਸੀਹ ਪਿੰਡ ਫੋਲੜੀਵਾਲ ਦੇ ਰੂਪ ਵਿਚ ਹੋਈ ਹੈ ।ਮ੍ਰਿਤਕ ਦੇ ਰਿਸ਼ਤੇਦਾਰ ਸੁਖਵਿੰਦਰ ਲਾਲ ਨੇ ਦੱਸਿਆ ਕਿ ਡੈਨੀਅਲ ਅਤੇ ਉਸ ਦੀ ਰਿਸ਼ਤੇਦਾਰ ਸਵੇਰੇ ਪ੍ਰਤਾਪਪੁਰਾ ਮੰਡੀ ਵਿੱਚ ਸਬਜ਼ੀ ਲੈਣ ਗਏ ਸੀ ਜਿਸ ਨੂੰ ਇੱਕ ਪਿੱਛੇ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਦੇ ਨਾਲ ਡੈਨੀਅਲ ਮਸੀਹ ਨੂੰ ਹਸਪਤਾਲ ਲੈ ਜਾਂਦੇ ਵਕਤ ਮੌਤ ਹੋ ਗਈ ਮਹਿਲਾ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਓਧਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਕਾਰ ਸਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।