ਕਾਰ-ਆਟੋ ਟੱਕਰ 'ਚ ਦੋ ਜ਼ਖ਼ਮੀ - ਕਾਰ ਆਟੋ ਟੱਕਰ 'ਚ ਦੋ ਜ਼ਖ਼ਮੀ
ਜਲੰਧਰ: ਪਠਾਨਕੋਟ ਹਾਈਵੇ ’ਤੇ ਕਾਰ ਅਤੇ ਆਟੋ ਵਿਚਾਲੇ ਭਿਆਨਕ ਟੱਕਰ ਹੋ ਗਈ। ਟੱਕਰ ਇਨ੍ਹੀ ਜਿਆਦਾ ਭਿਆਨਕ ਸੀ ਕਿ ਆਟੋ ਵਿੱਚ ਸਵਾਰ ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਮੌਕੇ ਤੇ ਪਹੁੰਚੇ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਾਈਵੇ ’ਤੇ ਸਥਿਤ ਨਿੱਜੀ ਹੋਟਲ ਦੇ ਕੋਲ ਕਾਰ ਅਤੇ ਆਟੋ ਵਿਚਾਲੇ ਟੱਕਰ ਹੋ ਗਈ। ਜਿਸ ਕਾਰਨ ਆਟੋ ਸਵਾਰ ਮਹਿਲਾ ਅਤੇ ਆਟੋ ਚਾਲਕ ਨੂੰ ਸੱਟਾਂ ਆਈਆਂ ਹਨ। ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੈ। ਫਿਲਹਾਲ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।