ਕੀਰਤਪੁਰ ਸਾਹਿਬ ਮਨਾਲੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਦੇਖੋ ਵੀਡੀਓ - ਟਰੱਕ
ਰੂਪਨਗਰ: ਕੀਰਤਪੁਰ ਸਾਹਿਬ ਮਨਾਲੀ ਰੋਡ 'ਤੇ ਭਿਆਨਕ ਐਕਸੀਡੈਂਟ ਹੋਣ ਕਰਕੇ ਇਕ ਪਾਸਿਓ ਰੋਡ ਜਾਮ ਹੋ ਗਿਆ। ਜਾਣਕਾਰੀ ਮੁਤਾਬਕ ਕੀਰਤਪੁਰ ਸਾਹਿਬ ਤੋਂ ਰੋਪੜ ਵੱਲ ਜਾ ਰਹੇ ਟਰੱਕ ਦੇ ਅੱਗੇ ਆ ਗਈ, ਬਚਾਅ ਲਈ ਬਰੇਕ ਮਾਰਨ ਕਰਕੇ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਪਲਟ ਗਿਆ। ਜਿਸ ਕਰਕੇ ਆਵਾਜਾਈ ਰੁਕ ਗਈ। ਮੌਕੇ ਤੇ ਪਹੁੰਚੇ ਸਥਾਨਕ ਪੁਲਿਸ ਕਰਮਚਾਰੀਆਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਕਰੇਨ ਰਾਹੀਂ ਟਰੱਕ ਨੂੰ ਸਿੱਧਾ ਕਰਕੇ, ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਪਾਸੇ ਦੀ ਰੋਡ ਬੰਦ ਕਰਕੇ ਦੂਜੇ ਪਾਸੇ ਸੜਕ ਚਲਾ ਦਿੱਤੀ।