ਪਟਿਆਲਾ ਚ ਪੁਲਿਸ ਤੇ ਕਿਸਾਨਾਂ ਵਿਚਕਾਰ ਬਣਿਆ ਤਣਾਅਪੂਰਨ ਮਾਹੌਲ - ਪੁਲਿਸ
ਪਟਿਆਲਾ: ਖੇਤੀ ਕਾਨੂੰਨਾਂ(Agricultural laws) ਨੂੰ ਲੈਕੇ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਪਟਿਆਲਾ ਚ ਬੀਜੇਪੀ(BJP) ਪੰਜਾਬ ਪ੍ਰਮੁੱਖਤਾ ਭੁਪੇਸ਼ ਅਗਰਵਾਲ ਦੇ ਘਰ ਦਾ ਘਿਰਾਓ ਕੀਤਾ।ਇਸ ਦੌਰਾਨ ਭੁਪੇਸ਼ ਅਗਰਵਾਲ ਦੇ ਘਰ ਬਾਹਰ ਲੱਗੇ ਬੈਰੀਗੇਟ ਕਿਸਾਨਾਂ ਨੂੰ ਨਹੀਂ ਰੋਕ ਸਕੇ। ਕਿਸਾਨ ਜਥੇਬੰਦੀਆਂ ਦਾ ਭਾਰੀ ਇਕੱਠ ਅਤੇ ਮਹਿਲਾਵਾਂ ਦੇ ਸਹਿਯੋਗ ਨਾਲ ਕਿਸਾਨਾਂ ਨੇ ਕੀਤੇ ਬੈਰੀਗੇਟ ਪਾਰ ਕਰ ਅਤੇ ਬੀਜੇਪੀ ਆਗੂ ਭੁਪੇਸ਼ ਅਗਰਵਾਲ ਦੇ ਘਰ ਬਾਹਰ ਪਹੁੰਚੇ ਜਿੱਥੇ ਕਿ ਕਿਸਾਨਾਂ ਨੇ ਜੰਮ ਕੇ ਭੁਪੇਸ਼ ਅਗਰਵਾਲ ਅਤੇ ਬੀਜੇਪੀ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੀ ਨਾਅਰੇਬਾਜ਼ੀ ਕੀਤੀ ਅਤੇ ਅਖੀਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਅਤੇ ਆਖਿਆ ਕਿ ਜਲਦ ਤੋਂ ਜਲਦ ਇਹ ਕਾਨੂੰਨ ਰੱਦ ਕੀਤੇ ਜਾਣ ਨਹੀਂ ਤਾਂ ਇਹ ਸਰਕਾਰਾਂ ਜੋ ਵਿਰੋਧ ਹੈ ਹੋਰ ਤਿੱਖਾ ਹੁੰਦਾ ਜਾਵੇਗਾ।