ਪੰਜਾਬ ਦੇ ਕਿਸਾਨਾਂ ਨੇ BJP ਵਰਕਰਾਂ ਨੂੰ ਪਾਈਆਂ ਲਾਹਨਤਾਂ, ਵੇਖੋ - ਮੋਦੀ ਦੀ ਫਿਰੋਜ਼ਪੁਰ ਰੈਲੀ
ਫਰੀਦਕੋਟ: ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਤੇ ਜਾਣ ਵਾਲੇ BJP ਆਗੂਆਂ ਨੂੰ ਭਾਰਤੀ ਕਿਸਾਨ ਯੂਨੀਅਨ ਫਤਿਹ ਵਲੋਂ ਕੋਟਕਪਰਾ ਵਿਖੇ ਘੇਰ ਕੇ ਰੈਲੀ ਵਿਚ ਜਾਣ ਤੋਂ ਰੋਕਿਆ ਗਿਆ। ਜਿਸ ਦੌਰਾਨ ਕਿਸਾਨਾਂ ਅਤੇ BJP ਵਰਕਰਾਂ ਵਿਚਕਾਰ ਕਾਫੀ ਗਰਮਾ ਗਰਮੀਂ ਹੋਈ। ਜਿਸ ਨੂੰ ਪੁਲਿਸ ਵੱਲੋਂ ਵਿਚ ਬਚਾਅ ਕਰਨ ਤੇ ਮਾਮਲਾ ਸਾਂਤ ਹੋਇਆ। ਇਸ ਬਾਰੇ ਗੱਲਬਾਤ ਕਰਦਿਆਂ BJP ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਚੰਦ ਕੁ ਲੋਕਾਂ ਵੱਲੋਂ BJP ਦੇ ਵਰਕਰਾਂ ਨੂੰ ਰੋਕਿਆ ਗਿਆ ਸੀ। ਜਿਸ ਦੌਰਾਨ BJP ਵਰਕਰਾਂ ਵੱਲੋਂ ਵੀ ਧਰਨਾ ਲਗਾ ਕੇ ਰੋਸ ਪ੍ਰਕਟਾਇਆ ਗਿਆ, ਅਤੇ ਪੁਲਿਸ ਨੇ ਵਿਚ ਬਚਾਅ ਕੀਤਾ ਅਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰ ਕੇ ਜਾਮ ਖੁੱਲ੍ਹਵਾਇਆ।