ਬਠਿੰਡਾ 'ਚ ਉਮੀਦਵਾਰਾਂ ਤੇ ਮੀਡੀਆ ਕਰਮੀਆਂ ਨਾਲ ਪੁਲਿਸ ਨੇ ਕੀਤੀ ਬਦਸਲੂਕੀ - ਉਮੀਦਵਾਰਾਂ ਤੇ ਮੀਡੀਆ ਕਰਮੀ
ਬਠਿੰਡਾ: ਨਿਗਮ ਚੋਣਾਂ ਦੀ ਵੋਟਿੰਗ ਦੌਰਾਨ ਬਠਿੰਡਾ ਦੇ ਵਾਰਡ ਨੰਬਰ 8 'ਚ ਬੂਥ ਕਬਜ਼ੇ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪੁਲਿਸ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਪਾਲ ਸਿੰਘ ਢਿੱਲੋਂ ਤੇ ਮੀਡੀਆ ਕਰਮੀਆਂ ਨਾਲ ਪੁਲਿਸ ਨੇ ਬਦਸਲੂਕੀ ਕੀਤੀ। ਅਕਾਲੀ ਉਮੀਦਵਾਰ ਦਾ ਕਹਿਣਾ ਹੈ ਕਿ ਬੂਥ ਕਬਜ਼ੇ ਦੌਰਾਨ ਜਦ ਉਹ ਕਵਰੇਜ ਲਈ ਆਪਣੇ ਨਾਲ ਮੀਡੀਆ ਕਰਮੀਆਂ ਨੂੰ ਲੈ ਗਏ ਤਾਂ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਮੀਡੀਆ ਕਰਮੀਆਂ ਨੇ ਦੱਸਿਆ ਬੂਥ ਕਬਜ਼ਾਉਣ ਦੀ ਕਵਰੇਜ ਕਰਨ 'ਤੇ ਪੁਲਿਸ ਅਧਿਕਾਰੀਆਂ ਨੇ ਇੱਕ ਵੀਡੀਓਗ੍ਰਾਫ਼ਰ ਦਾ ਕੈਮਰਾ ਤੇ ਇੱਕ ਪੱਤਰਕਾਰ ਦਾ ਮੋਬਾਈਲ ਖੋਹ ਲਿਆ।