ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਦੱਸ ਸਾਲਾਂ ਦੀ ਬੱਚੀ ਜਾਨਵੀ - ਦੱਸ ਸਾਲ ਦੀ ਜਾਨ੍ਹਵੀ
ਅੰਮ੍ਰਿਤਸਰ: ਹਲਕਾ ਖੇਮਕਰਨ ਕਸਬਾ ਭਿੱਖੀਵਿੰਡ ਵਿਖੇ ਇਕ ਦੱਸ ਸਾਲ ਦੀ ਬੱਚੀ ਵੱਲੋਂ ਬਣਾਈਆਂ ਜਾ ਰਹੀਆਂ ਪੇਟਿੰਗਾਂ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਦੱਸ ਦੇਈਏ ਕਿ ਭਿੱਖੀਵਿੰਡ ਦੀ ਦੱਸ ਸਾਲ ਦੀ ਬੱਚੀ ਜਾਨ੍ਹਵੀ ਜੋ ਕਿ ਕੇਂਦਰੀ ਵਿਦਿਆਲਾ ਬੀਐਸਐਫ ਸਕੂਲ ਵਿਚ ਛੇਵੀਂ ਕਲਾਸ ਵਿਚ ਪੜ੍ਹਦੀ ਹੈ। ਉਸ ਨੇ ਈ ਟੀਵੀ ਭਾਰਤ ਨਾਲ ਗੱਲਬਾਦ ਦੌਰਾਨ ਦੱਸਿਆ ਕਿ ਲਾਕਡਾਊਨ ਦੌਰਾਨ ਉਸ ਨੇ ਮਨ ਬਣਾਇਆ ਕਿ ਆਨਲਾਈਨ ਪੜ੍ਹਾਈ ਤੋਂ ਬਾਅਦ ਹਰ ਰੋਜ਼ ਭਗਵਾਨ ਸ਼ਿਵ, ਭਗਵਾਨ ਸ੍ਰੀ ਰਾਮ ਆਦਿ ਦੀ ਪੇਂਟਿੰਗ ਬਣਾਇਆ ਕਰੇਗੀ। ਇਸ ਗੱਲ ਨੂੰ ਧਾਰਨ ਤੋਂ ਬਾਅਦ ਉਸ ਨੇ ਆਪਣੇ ਮਨ ਦੀ ਤਮੰਨਾ ਪੂਰੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਸ ਦੇ ਮਾਤਾ ਪਿਤਾ ਨੇ ਵੀ ਆਪਣੀ ਬੇਟੀ ਦਾ ਭਰਪੂਰ ਸਾਥ ਦਿੱਤਾ।