ਪਹਾੜਾਂ 'ਚ ਬਰਫ਼ਬਾਰੀ ਕਾਰਨ ਪੰਜਾਬ 'ਚ ਵੱਧੀ ਠੰਡ, ਲਗਾਤਾਰ ਹੇਠਾਂ ਆ ਰਿਹਾ ਪਾਰਾ - ਪੰਜਾਬ ਵਿੱਚ ਵੱਧੀ ਰਹੀ ਠੰਡ
ਪਹਾੜਾਂ 'ਚ ਲਗਾਤਾਰ ਬਰਫ਼ਬਾਰੀ ਹੋਣ ਅਤੇ ਬੀਤੇ ਦਿਨੀਂ ਬਾਰਿਸ਼ ਪੈਂਣ ਮਗਰੋਂ ਪੰਜਾਬ 'ਚ ਠੰਡ ਲਗਾਤਾਰ ਵੱਧਦੀ ਜਾ ਰਹੀ ਹੈ। ਠੰਡ ਕਾਰਨ ਪਾਰਾ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਵੱਧਦੀ ਠੰਡ ਕਾਰਨ ਲੋਕਾਂ ਦਾ ਆਮ ਜਨ-ਜੀਵਨ ਪ੍ਰਭਾਵਤ ਹੋ ਰਿਹਾ ਹੈ। ਇਸ ਦੇ ਬਾਰੇ ਆਮ ਲੋਕਾਂ ਨੇ ਦੱਸਿਆ ਕਿ ਧੂਪ ਨਾ ਨਿਕਲਣ ਅਤੇ ਧੂੰਦ ਵੱਧਣ ਕਾਰਨ ਉਨ੍ਹਾਂ ਨੂੰ ਆਵਾਜਾਈ 'ਚ ਦਿੱਕਤਾਂ ਆ ਰਹੀਆਂ ਹਨ। ਇਸ ਮੌਸਮ 'ਚ ਖ਼ਾਸਕਰ ਬਜ਼ੁਰਗ ਅਤੇ ਬੱਚੇ ਜਿਆਦਾ ਬਿਮਾਰ ਪੈ ਰਹੇ ਹਨ। ਡਾਕਟਰਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਠੰਡ ਤੋਂ ਬਚਾਅ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।