ਸ਼ਕਤੀਮਾਨ ਸ਼ੁਰੂ ਹੋਣ 'ਤੇ ਯਾਦ ਆਇਆ ਬਚਪਨ - ਕੋਵਿਡ-19
ਜਲੰਧਰ: ਪੂਰੀ ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿੱਚ ਦਹਿਸ਼ਤ ਜਾ ਮਾਹੌਲ ਹੈ। ਭਾਰਤ ਵਿੱਚ ਵੀ ਕੋਰੋਨਾ ਦੇ ਚੱਲਦੇ 3 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ। ਡੀਡੀ ਚੈਨਲ ਵੱਲੋਂ ਲੋਕਾਂ ਦੇ ਮਨੋਰੰਜਨ ਲਈ ਸ਼ਕਤੀਮਾਨ ਪ੍ਰੋਗਰਾਮ ਦਾ ਪ੍ਰਸਾਰਣ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਕਤੀਮਾਨ ਦੇਖ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਬਚਪਨ ਯਾਦ ਆ ਗਿਆ।