ਬਠਿੰਡਾ ਐਸਡੀਐਮ ਅਤੇ ਤਹਿਸੀਲਦਾਰ ਨੇ ਧੋਤੇ ਕੁਆਰੰਟੀਨ ਸੈਂਟਰ ਦੇ ਬੈੱਡਸ਼ੀਟ - ਕੁਆਰੰਟੀਨ ਸੈਂਟਰ
ਬਠਿੰਡਾ: ਮਹਾਰਾਜਾ ਰਣਜੀਤ ਸਿੰਘ ਪੋਲੀਟੈਕਨੀਕਲ ਯੂਨੀਵਰਸਿਟੀ ਵਿੱਚ ਬਣਾਏ ਗਏ ਕੁਆਰੰਟੀਨ ਸੈਂਟਰ ਵਿੱਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜਿਆ ਗਿਆ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਆਰੰਟੀਨ ਸੈਂਟਰ ਦੇ ਸਫਾਈ ਕਰਮੀਆਂ ਨੂੰ ਬੈਡਸ਼ੀਟ ਅਤੇ ਪਿੱਲੋ ਧੋਣ ਲਈ ਕਿਹਾ ਤਾਂ ਕਰਮਚਾਰੀਆਂ ਵਿੱਚ ਕੋਰੋਨਾ ਵਾਇਰਸ ਦਾ ਖੌਫ ਇੰਨਾ ਜ਼ਿਆਦਾ ਹੈ ਕਿ ਉਹ ਇਸ ਗੱਲ ਤੋਂ ਇਨਕਾਰ ਕਰ ਗਏ। ਇਸ ਦੌਰਾਨ, ਬਠਿੰਡਾ ਦੇ ਜਾਂਬਾਜ਼ ਅਧਿਕਾਰੀ ਐਸਡੀਐਮ ਸਰਦਾਰ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਇਸ ਕੰਮ ਦਾ ਜ਼ਿੰਮਾ ਖੁਦ ਹੀ ਚੁੱਕ ਲਿਆ ਅਤੇ ਕੁਆਰੰਟੀਨ ਸੈਂਟਰ ਦੀਆਂ ਬੈਡਸ਼ੀਟ ਅਤੇ ਪਿੱਲੋ ਖੁਦ ਹੀ ਧੋਣ ਲੱਗ ਪਏ।