ਸਬ-ਤਹਿਸੀਲ ਨਰੋਟ ਜੈਮਲ ਸਿੰਘ 'ਚ ਤਹਿਸੀਲਦਾਰ ਗੈਰ-ਹਾਜ਼ਰ - ਹਲਕਾ ਭੋਆ ਦੀ ਸਬ-ਤਹਿਸੀਲ ਨਰੋਟ ਜੈਮਲ ਸਿੰਘ
ਪਠਾਨਕੋਟ ਦੇ ਹਲਕਾ ਭੋਆ ਦੀ ਸਬ-ਤਹਿਸੀਲ ਨਰੋਟ ਜੈਮਲ ਸਿੰਘ 'ਚ ਤਹਿਸੀਲਦਾਰ ਦੇ ਗੈਰ-ਹਾਜ਼ਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਬ-ਤਹਿਸੀਲ 'ਚ ਤਹਿਸੀਲਦਾਰ ਹਫ਼ਤੇ 'ਚ ਦੋ ਦਿਨ ਦਫ਼ਤਰ ਆਉਂਦਾ ਹੈ ਜਿਸ ਕਰਕੇ ਉਨ੍ਹਾਂ ਨੂੰ ਤਹਿਸੀਲਦਾਰ ਦਾ ਪੂਰੇ ਹਫ਼ਤਾ ਇੰਤਜਾਰ ਕਰਨਾ ਪੈਂਦਾ ਹੈ। ਇਸ ਮਾਮਲੇ 'ਤੇ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਧਿਆਨ 'ਚ ਨਹੀਂ ਸੀ ਹੁਣ ਇਸ ਸੱਮਸਿਆ ਨੂੰ ਜਲਦ ਹੀ ਹਲ ਕੀਤਾ ਜਾਵੇਗਾ।