ਨੌਜਵਾਨ ‘ਤੇ ਨਾਬਾਲਿਗ ਲੜਕੀ ਨਾਲ ਜਬਰਜਨਾਹ ਕਰਨ ਦੇ ਇਲਜ਼ਾਮ - ਪੁਲਿਸ
ਜਲੰਧਰ:ਜਲੰਧਰ ਚ ਇੱਕ ਨਾਬਾਲਿਗ ਲੜਕੀ ਦੇ ਨਾਲ ਰੇਪ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਮਾਤਾ-ਪਿਤਾ ਵੱਲੋਂ ਥਾਣੇ ਦੇ ਵਿੱਚ ਇੱਕ ਨੌਜਵਾਨ ਖਿਲਾਫ਼ ਬਲਾਤਕਾਰ ਦੀ ਸ਼ਿਕਾਇਤ ਕੀਤੀ ਹੈ । ਕੁੜੀ ਦੇ ਪਿਤਾ ਨੇ ਦੱਸਿਆ ਕਿ ਗੁਆਂਢ ਵਿੱਚ ਰਹਿੰਦਾ ਲੜਕਾ ਆਪਣੇ ਸਾਥੀ ਦੀ ਮਦਦ ਦੇ ਨਾਲ ਦੁਕਾਨ ਤੇ ਗਈ ਉਨ੍ਹਾਂ ਦੀ ਲੜਕੀ ਨੂੰ ਜਬਰਦਸਤੀ ਆਪਣੇ ਨਾਲ ਸਕੂਟੀ ਤੇ ਬਿਠਾ ਕੇ ਲੈ ਗਿਆ ਸੀ ਅਤੇ ਕੱਲ੍ਹ ਉਸ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਛੱਡ ਦਿੱਤਾ ਗਿਆ।ਪੀੜਤ ਪਿਤਾ ਨੇ ਦੱਸਿਆ ਕਿ ਲੜਕੀ ਦੇ ਹੱਥ ਵੀ ਬੰਨ੍ਹੇ ਹੋਏ ਸਨ ਅਤੇ ਸੱਟਾਂ ਵੀ ਲੱਗੀਆਂ ਹੋਈਆਂ ਸਨ।ਓਧਰ ਦੂਜੇ ਪਾਸੇ ਪੁਲਿਸ ਦਾ ਕਹਿਣੈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਅਗਲੇਰੀ ਜਾਂਚ ਸ਼ੁਰੂ ਕੀਤੀ ਜਾਵੇਗੀ।