ਅਧਿਆਪਕਾਂ ਨੇ ਪੰਜਾਬ ਪੈਟਰਨ ਤਨਖਾਹ ਸਕੇਲ ਮੁੜ ਲਾਗੂ ਕਰਨ ਦੀ ਕੀਤੀ ਮੰਗ - Teachers demand
ਫ਼ਤਿਹਗੜ੍ਹ ਸਾਹਿਬ: ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਨੇ ਪੰਜਾਬ ਪੈਟਰਨ ਵਾਲੇ ਤਨਖਾਹ ਸਕੇਲ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਕਾਰ ਦੇ ਕੇਂਦਰੀ ਪੈਟਰਨ ਨੂੰ ਲਾਗੂ ਕੀਤੇ ਜਾਣ ਵਾਲੇ ਫੈਸਲੇ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਕੋਰੋਨਾ ਕਾਰਨ ਜਾਰੀ ਧਾਰਾ 144 ਅਧੀਨ ਸਿਰਫ ਪੰਜ ਅਧਿਆਪਕਾਂ ਨੇ ਇੱਕਠੇ ਹੋ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।