CM ਚੰਨੀ ਦੀ ਕਿਸਾਨਾਂ ਨਾਲ ਮੀਟਿੰਗ, ਅਧਿਆਪਕ ਵੀ ਪਹੁੰਚੇ ਪੰਜਾਬ ਭਵਨ ਦੇ ਬਾਹਰ - ਬੇਰੁਜ਼ਗਾਰ ਅਧਿਆਪ
ਚੰਡੀਗੜ੍ਹ: ਜਿੱਥੇ ਪਹਿਲਾ ਸੁਰੱਖਿਆਂ ਮੁਲਾਜ਼ਮਾਂ ਦੀ ਕਿਸਾਨਾਂ ਨਾਲ ਝੜਪ ਹੋ ਗਈ, ਉਥੇ ਹੀ ਪੰਜਾਬ ਭਵਨ ਦੇ ਬਾਹਰ ਬੇਰੁਜ਼ਗਾਰ ਅਧਿਆਪਕ ਵੀ ਪਹੁੰਚ ਗਏ। ਇਸ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਸਾਨੂੰ ਖਰੜ ਪ੍ਰਸ਼ਾਸਨ ਨੇ ਸਿੱਖਿਆ ਮੰਤਰੀ ਨਾਲ ਮੀਟਿੰਗ ਲਈ ਸੱਦਿਆ ਸੀ, ਪਰ ਮੀਟਿੰਗ ਕਰਵਾਉਣ ਦੀ ਬਜਾਏ ਸਾਨੂੰ ਸੁਰੱਖਿਆ ਮੁਲਾਜ਼ਮ ਸਾਨੂੰ ਧੱਕੇ ਮਾਰ ਰਹੇ ਹਨ ਤੇ ਸਾਨੂੰ ਇਥੇ ਖੜ੍ਹੇ ਹੋਣ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪਹਿਲਾ ਕਹਿੰਦੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਕੰਮ ਨਹੀਂ ਕਰਦਾ ਤੇ ਹੁਣ ਨਵਾਂ ਮੁੱਖ ਮੰਤਰੀ ਵੀ ਕਿਹੜਾ ਕੰਮ ਕਰ ਰਿਹਾ ਹੈ, ਤੇ ਨਾ ਹੀ ਸਾਡੇ ਵੱਲ ਧਿਆਨ ਦਿੱਤਾ ਜਾ ਰਿਹਾ ਹੈ।