ਈਸੀਪੀ ਸਕੀਮ ਨਾ ਲਾਗੂ ਹੋਣ 'ਤੇ ਟੀਚਰ ਯੂਨਿਅਨ ਨੇ ਸਾੜੀਆਂ ਸਕੀਮ ਦੀਆਂ ਕਾਪੀਆਂ - ਸੂਬਾ ਸਰਕਾਰ ਦੇ ਖਿਲਾਫ਼ ਰੋਸ
ਜਲੰਧਰ: ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਸੂਬਾ ਸਰਕਾਰ ਦੇ ਖਿਲਾਫ਼ ਰੋਸ ਜਤਾਉਂਦਿਆਂ ਏਸੀਪੀ ਸਕੀਮ ਦੇ ਬਜਟ ਦੀਆਂ ਕਾਪੀਆਂ ਸਾੜੀਆਂ। ਕਰਮਾਚਾਰੀਆਂ ਦਾ ਕਹਿਣਾ ਸੀ ਕਿ ਅਜੇ ਤੱਕ ਏਸੀਪੀ ਸਕੀਮ ਲਾਗੂ ਨਹੀਂ ਕੀਤੀ ਗਈ।ਨਵ-ਨਿਯੁਕਤ ਕਰਮਚਾਰੀਆਂ ਨੂੰ ਬਹੁਤ ਘੱਟ ਤਨਖ਼ਵਾਹ 'ਤੇ ਰੱਖ ਕੇ ਉਨ੍ਹਾਂ ਕੋਲੋਂ ਕਈ ਸਾਲ ਕੰਮ ਲੈ ਲਿਆ ਤੇ ਹੁਣ ਇਹ ਲੈਟਰ ਜਾਰੀ ਕਰਕੇ ਉਨ੍ਹਾਂ ਸਾਡੇ ਜ਼ਖ਼ਮ ਹੋਰ ਹਰੇ ਕਰ ਦਿੱਤੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਸਕੀਮ ਲਾਗੂ ਕਰ ਲਾਭ ਮੁਹੱਇਆ ਕਰਵਾਏ।