ਐਕਸਟੈਂਸ਼ਨ ਇਨ ਸਰਵਿਸ ਐਕਟ ਦੇ ਤਹਿਤ ਜਬਰਨ ਟੀਚਰ ਨੂੰ ਨਹੀਂ ਕੀਤਾ ਜਾ ਸਕਦਾ ਰਿਲੀਵ:ਹਾਈਕੋਰਟ - ਜਸਟਿਸ ਮਨੋਜ ਬਜਾਜ
ਚੰਡੀਗੜ੍ਹ: ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਿਜਰਪੁਰ ਦੇ ਸਰਕਾਰੀ ਸਕੂਲ ਦੀ ਗਣਿਤ ਟੀਚਰ ਜਸਵੀਰ ਕੌਰ ਨੂੰ ਜਬਰਦਸਤੀ ਰਿਲੀਵ ਕੀਤਾ ਜਾ ਰਿਹਾ ਸੀ ਜਿਸ ਤਹਿਤ ਉਸ ਵੱਲੋਂ ਪੰਜਾਬ ਹਰਿਆਣਾ ਹਾਈਕੋਟ ਵਿੱਚ ਪਟੀਸ਼ਨ ਦਾਖਿਲ ਕੀਤੀ ਗਈ ਸੀ ਜਿਸ ਦੀ ਸੁਣਵਾਈ ਕਰਦੇ ਹੋਏ ਜਸਟਿਸ ਮਨੋਜ ਬਜਾਜ ਨੇ ਫੈਸਲਾ ਸੁਣਾਇਆ ਹੈ। ਮਨੋਜ ਬਜਾਜ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਟੀਚਰ ਐਕਸਟੇਸ਼ਨ ਇੰਨ ਸਰਵਿਸ ਐਕਟ 2015 ਦਾ ਹਵਾਲਾ ਦਿੰਦੇ ਹੋਏ ਇੱਕ ਟੀਚਰਸ ਨੂੰ ਐਕਸਟੈਂਸ਼ਨ ਨਹੀਂ ਦੇਣ ਉੱਤੇ ਫਟਕਾਰ ਲਗਾਉਂਦੇ ਹੋਏ ਟੀਚਰ ਨੂੰ ਰਿਲੀਵ ਕੀਤੇ ਜਾਣ ਉੱਤੇ ਰੋਕ ਲਗਾ ਦਿੱਤੀ ਹੈ।