ਟੈਕਸੀ ਚਾਲਕਾਂ ਨੇ ਕੌਮੀ ਮਾਰਗ 'ਤੇ ਲਗਾਇਆ ਜਾਮ, ਕੇਂਦਰ ਖਿਲਾਫ਼ ਕੱਢੀ ਭੜਾਸ - ਟੈਕਸ ਘਟਾਏ ਜਾਣ
ਸ੍ਰੀ ਕੀਰਤਪੁਰ ਸਾਹਿਬ: ਟੈਕਸੀ ਚਾਲਕਾਂ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਜਾਹਿਰ ਕਰਦਿਆਂ ਕੀਰਤਪੁਰ ਸਾਹਿਬ ਨਜ਼ਦੀਕ ਕੌਮੀ ਮਾਰਗ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਟੈਕਸੀ ਚਾਲਕਾਂ ਦਾ ਕਹਿਣਾ ਕਿ ਕੇਂਦਰ ਦੀ ਸਰਕਾਰ ਨੇ ਪਹਿਲਾਂ ਕਿਸਾਨਾਂ 'ਤੇ ਖੇਤੀ ਕਾਨੂੰਨ ਲਾਗੂ ਕਰਕੇ ਧੱਕਾ ਕੀਤਾ ਤੇ ਹੁਣ ਟੈਕਸੀ ਪਰਮਿਟ ਗੱਡੀਆਂ ਦੇ ਟੈਕਸ ਵਧਾ ਕੇ ਟੈਕਸੀ ਮਾਲਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਦੇ ਫਰਮਾਨ ਨਾਲ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਵੇਗਾ। ਟੈਕਸੀ ਚਾਲਕਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਟੈਕਸ ਘਟਾਏ ਜਾਣ ਤਾਂ ਜੋ ਹਰ ਵਿਅਕਤੀ ਨੂੰ ਸਵੈ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ।