ਸਿੱਧੂ ਇਮਰਾਨ ਦੀ ਯਾਰੀ 'ਤੇ ਭਾਜਪਾ ਦੇ ਤਰੁਣ ਚੁੱਘ ਦਾ ਵੱਡਾ ਬਿਆਨ - ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ
ਅੰਮ੍ਰਿਤਸਰ:ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ (BJP gen secy tarun chugh) ਨੇ ਕਿਹਾ ਹੈ ਕਿ ਇਹ ਹੰਕਾਰ ਦੀ ਕੁਸ਼ਤੀ ਨਹੀਂ ਹੋਣੀ ਚਾਹੀਦੀ ਕਿ ਕੌਣ ਕਿੰਨਾ ਹੰਕਾਰਿਆ, ਸਗੋਂ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ, ਮੁੱਦਿਆਂ 'ਤੇ ਚਰਚਾ ਹੋਣੀ ਚਾਹੀਦੀ (issues should be discussed) ਹੈ । ਉਨ੍ਹਾਂ ਕਿਹਾ ਕਿ ਉਹ ਪਾਰਟੀਆਂ ਸਾਹਮਣੇ ਖੜ੍ਹੀਆਂ ਹਨ ਜਿਨ੍ਹਾਂ ਦੀ ਪੰਜ ਸਾਲ ਦੀ ਕਾਰਗੁਜਾਰੀ ਸਿਫਰ ਰਹੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਕੋਲ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ 'ਤੇ ਇੱਕ ਨਵਾਂ ਭੂਤ ਸਵਾਰ ਹੋਇਆ ਪਿਆ ਹੈ ਉਹ ਪੰਜਾਬ ਮਾਡਲ (Punjab model) ਲਿਆ ਰਿਹਾ ਹੈ। ਚੁੱਘ ਨੇ ਕਿਹਾ ਸਿੱਧੂ ਦੱਸੇ ਕਿ ਇਥੇ ਪਹਿਲਾਂ ਕਿਹੜਾ ਮਾਡਲ ਸੀ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Ex pm manmohan singh) ਦਾ ਮਾਡਲ ਕਿੱਥੇ ਹੈ।