ਰਾਹੁਲ ਗਾਂਧੀ ਨੂੰ ਅੰਮ੍ਰਿਤਸਰ ਵਿਖੇ ਮੁਆਫ਼ੀ ਮੰਗਣੀ ਚਾਹੀਦੀ ਸੀ: ਤਰੁਣ ਚੁੱਘ - ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ 'ਤੇ ਤੰਜ਼
ਅੰਮ੍ਰਿਤਸਰ: ਰਾਹੁਲ ਗਾਂਧੀ ਦੀ ਅੰਮ੍ਰਿਤਸਰ ਫੇਰੀ 'ਤੇ ਤੰਜ਼ ਕੱਸਦਿਆ ਬੀਜੇਪੀ ਦੇ ਰਾਸ਼ਟਰੀ ਸਚਿਵ ਤਰੁਣ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ 1984 ਦੇ ਦੰਗਿਆਂ ਅਤੇ ਸਿੱਖ ਕਤਲੇਆਮ ਸਬੰਧੀ ਮੁਆਫ਼ੀ ਮੰਗਣੀ ਚਾਹੀਦੀ ਸੀ, ਕਿਉਕਿ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਆਗੂਆਂ ਵੱਲੋਂ ਉਹ ਦਰਦਨਾਕ ਕਤਲੇਆਮ ਕਰਵਾਇਆ ਗਿਆ। ਦਿੱਲੀ ਵਿੱਚ ਸਿੱਖਾਂ ਤੇ' ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਨੇ ਤਸ਼ਦਦ ਢਾਹੀ ਮੁੱਖ ਮੰਤਰੀ ਬਣੇ ਰਾਜਨਾਥ ਸਿੰਘ ਨੇ ਦੰਗਿਆਂ ਦੀ ਪ੍ਰਧਾਨਗੀ ਕੀਤੀ ਸੀ, ਜੋ ਕਿ ਅੱਜ ਵੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹਨ।