ਮੋਦੀ ਸਰਕਾਰ ਭੇਜਿਆ ਫ੍ਰੀ ਰਾਸ਼ਨ, ਪਰ ਕੈਪਟਨ ਨੇ ਨਹੀਂ ਦਿੱਤਾ- ਤਰੁਣ ਚੁੱਘ - ਰਾਸ਼ਨ ਲੋਕਾਂ ਨੂੰ ਵੰਡ ਦੇਣ
ਅੰਮ੍ਰਿਤਸਰ: ਜ਼ਿਲ੍ਹੇ ’ਚ ਬੀਜੇਪੀ ਦੇ ਕੌਮੀ ਮੰਤਰੀ ਤਰੁਣ ਚੁੱਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ ਗਿਆ। ਤਰੁਣ ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਤੰਜ ਕਸਦੇ ਹੋਏ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਕੇਂਦਰ ਸਰਕਾਰ ਵੱਲੋਂ 80 ਕਰੋੜ ਭਾਰਤੀਆਂ ਲਈ ਦੋ ਮਹੀਨੇ ਦਾ ਰਾਸ਼ਨ 5 ਕਿਲੋ ਆਟਾ ਅਤੇ ਦਾਲਾ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮੁਫਤ ਰਾਸ਼ਨ ਭੇਜਿਆ ਹੈ। ਪਰ ਪੰਜਾਬ ਦੇ ਸੀਐੱਮ ਵੱਲੋਂ ਲੋਕਾਂ ਨੂੰ ਰਾਸ਼ਨ ਨਹੀਂ ਵੰਡਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਚ ਕੇਂਦਰ ਵੱਲੋਂ ਭੇਜੇ ਰਾਸ਼ਨ ਦਾ 5 ਫੀਸਦ ਵੀ ਨਹੀਂ ਵੰਡਿਆ ਗਿਆ ਜਦਕਿ ਕਰਨਾਟਕ, ਆਂਧਰਪ੍ਰਦੇਸ਼ ਵਰਗੇ ਸੂਬਿਆ ਚ 80 ਫੀਸਦ ਤੱਕ ਅਨਾਜ ਵੰਡ ਦਿੱਤਾ ਗਿਆ ਹੈ। ਚੁੱਘ ਨੇ ਕਿਹਾ ਕਿ ਜੇਕਰ ਉਹ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਕੇਂਦਰ ਵੱਲੋਂ ਭੇਜਿਆ ਰਾਸ਼ਨ ਲੋਕਾਂ ਨੂੰ ਵੰਡ ਦੇਣ।