ਸਿੱਧੂ ਦਾ ਅਸਤੀਫ਼ਾ ਡਰਾਮੇਬਾਜ਼ੀ ਕਰਾਰ - navjot singh sidhu
ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੰਤਰੀ ਦੇ ਅਹੁਦੇ ਤੋਂਅਸਤੀਫ਼ਾ ਦੇਣ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਤੰਜ ਕਸਦਿਆਂ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਨੂੰ ਡਰਾਮੇਬਾਜ਼ੀ ਕਰਾਰ ਦਿੱਤਾ ਹੈ। ਚੁੱਘ ਨੇ ਕਿਹਾ ਕਿ ਸਿੱਧੂ ਡਰਾਮੇਬਾਜ਼ੀ ਕਰ ਹਰੇ ਹਨ ਤੇ ਜੇ ਸਿੱਧੂ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਉਹ ਪੰਜਾਬ ਦੇ ਗਵਰਨਰ ਨੂੰ ਅਸਤੀਫ਼ਾ ਦਿੰਦੇ। ਸਿੱਧੂ ਨੇ ਰਾਹੁਲ ਗਾਂਧੀ ਨੂੰ ਅਸਤੀਫ਼ਾ ਦਿੱਤਾ ਜੋ ਖ਼ੁਦ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਦੇ ਚੁੱਕੇ ਹਨ।