ਆਈਲੈਟਸ ਸੈਂਟਰ ਮਾਲਕ ਵਿਰੁੱਧ ਮਾਮਲਾ ਦਰਜ, 25 ਤੋਂ ਵੱਧ ਸਨ ਬੱਚੇ ਕਲਾਸ 'ਚ - Tarntaran police
ਤਰਨਤਾਰਨ: ਪੰਜਾਬ ਸਰਕਾਰੀ ਦੇ ਕੋਰੋਨਾ ਦੇ ਨਿਰਦੇਸ਼ਾਂ ਦੀ ਉਲੰਘਣਾ ਕਰਦਿਆਂ ਇੱਥੇ ਇੱਕ ਰੋਮਨ ਹਾਈਟੈੱਕ ਆਈਲੈਟਸ ਸੈਂਟਰ ਵਿਖੇ ਬੱਚਿਆਂ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਸਨ। ਜਿਸ ਦੀ ਖ਼ਬਰ ਮਿਲਦੀਆਂ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਨੇ ਛਾਪਾ ਮਾਰਿਆ ਤਾਂ 25 ਤੋਂ ਵੱਧ ਬੱਚੇ ਆਈਲੈਟਸ ਸੈਂਟਰ ਵਿੱਚ ਪੜ੍ਹ ਰਹੇ ਸਨ ਅਤੇ ਸਮਾਜਿਕ ਦੂਰੀਆਂ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਸੀ। ਪੁਲਿਸ ਨੇ ਸੈਂਟਰ ਮਾਲਕ ਦੇ ਨਾਂਅ ਮੁਕੱਦਮਾ ਦਰਜ ਕੀਤਾ ਹੈ।