ਤਰਨਤਾਰਨ ਪੁਲਿਸ ਨੇ 3 ਵਿਅਕਤੀਆਂ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਕੀਤਾ ਕਾਬੂ - ਤਰਨਤਾਰਨ ਕ੍ਰਾਇਮ ਸਟੋਰੀ
ਤਰਨਤਾਰਨ : ਸੀਆਈਏ ਸਟਾਫ਼ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਅੱਧਾ ਕਿਲੋ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਹਵੇਲੀਆਂ ਵਾਸੀ ਰਸਾਲ ਸਿੰਘ ਅਤੇ ਨਿਰਵੈਰ ਸਿੰਘ ਤੇ ਕਸੇਲ ਵਾਸੀ ਗੁਰਤੇਜ ਸਿੰਘ ਵੱਜੋਂ ਹੋਈ ਹੈ। ਇਸੇ ਤਰ੍ਹਾਂ ਸੀਆਈਏ ਸਟਾਫ਼ ਪੁਲਿਸ ਨੇ ਅੰਤਰਰਾਜੀ ਲੁੱਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਾਇਮਨ ਮਸੀਹ ਅਤੇ ਸਾਹਿਬ ਸਿੰਘ ਵਾਸੀ ਬਿਲਾਸਪੁਰ ਯੂਪੀ ਅਤੇ ਗੱਗੋਬੂਹਾ ਨਿਵਾਸੀ ਵਿਜੇ ਸਿੰਘ ਵੱਜੋਂ ਹੋਈ ਹੈ। ਪੁਲਿਸ ਨੂੰ ਇਹਨਾਂ ਪਾਸੋਂ ਇੱਕ 12 ਬੋਰ ਦਾ ਦੇਸੀ ਪਿਸਤੌਲ 5 ਰੋਦ ਇੱਕ ਕਿਰਪਾਨ ਅਤੇ ਦਾਤਰ ਬਰਾਮਦ ਕੀਤਾ ਹੈ। ਐੱਸਪੀ ਗੋਰਵ ਤੂਰਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਲੋਕਾਂ ਉੱਤੇ ਕਈ ਅਪਰਾਧਿਕ ਮਾਮਲੇ ਦਰਜ ਹਨ, ਉਨ੍ਹਾਂ ਦੱਸਿਆ ਕਿ ਉਕਤ ਗਿਰੋਹ ਦੇ ਕੁੱਝ ਮੈਂਬਰ ਭਗੋੜੇ ਹਨ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।