ਤਰਨਤਾਰਨ ਨਾਰਕੋਟਿਕ ਸੈੱਲ ਨੇ ਹੈਰੋਇਨ ਤੇ 2 ਲੱਖ ਦੀ ਨਗਦੀ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ - ਨਾਰਕੋਟਿਕ ਸੈੱਲ
ਤਰਨ ਤਾਰਨ: ਨਾਰਕੋਟਿਕ ਸੈੱਲ ਨੇ ਸ਼ੇਰੋਂ ਸਰਹਾਲੀ ਹਾਈਵੇਅ ਉੱਪਰ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿਚੋਂ 20 ਗ੍ਰਾਮ ਹੈਰੋਇਨ ਅਤੇ 2 ਲੱਖ 14 ਹਜ਼ਾਰ 610 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਨੇ ਕਾਬੂ ਕੀਤੇ ਵਿਆਕਤੀ ਦੀ ਪਹਿਚਾਣ ਰਾਜਿੰਦਰ ਸਿੰਘ ਰਾਜੂ ਪੁੱਤਰ ਪ੍ਰੀਤਮ ਸਿੰਘ ਵਾਸੀ ਬਹਿਕ ਸ਼ੇਰੋਂ ਵਜੋਂ ਹੋਈ ਹੈ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕਰ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।