16 ਕਾਨੂੰਗੋਆਂ ਦੀਆਂ ਤਰੱਕੀਆਂ, ਤਰਨਤਾਰਨ ਨੂੰ ਮਿਲੇ 2 ਨਵੇਂ ਨਾਇਬ ਤਹਿਸੀਲਦਾਰ - ਤਰਨਤਾਰਨ ਵਿੱਚ ਨਵੇਂ ਤਹਿਸੀਲਦਾਰ
ਤਰਨਤਾਰਨ: ਪੰਜਾਬ ਸਰਕਾਰ ਵੱਲੋਂ 16 ਨਾਇਬ ਤਹਿਸੀਲਦਾਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ। ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਤੌਰ ਕਾਨੂੰਗੋ ਕੰਮ ਕਰਦੇ ਆ ਰਹੇ 16 ਕਾਨੂੰਗੋਆਂ ਨੂੰ ਤਰੱਕੀ ਦੇ ਕੇ ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰ ਬਣਾ ਦਿੱਤਾ ਹੈ। ਜਿਨ੍ਹਾਂ ਵਿਚੋਂ 2 ਦੀ ਨਿਯੁਕਤੀ ਤਰਨਤਾਰਨ ਜ਼ਿਲ੍ਹੇ ਵਿੱਚ ਕੀਤੀ ਗਈ, ਜਿਨ੍ਹਾਂ ਵਿਚੋਂ ਜਸਵਿੰਦਰ ਸਿੰਘ ਨੂੰ ਝਬਾਲ ਅਤੇ ਗੁਰਦੀਪ ਸਿੰਘ ਨੂੰ ਚੋਹਲਾ ਸਾਹਿਬ ਵਿਖੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਨਾਇਬ ਤਹਿਸੀਲਦਾਰਾਂ ਦੀ ਤਰਨਤਾਰਨ ਵਿੱਚ ਨਿਯੁਕਤੀ ਹੋਣ 'ਤੇ ਡੀਸੀ ਦਫ਼ਤਰ ਵਿੱਚ ਮਾਲ ਮਹਿਕਮੇ ਦੇ ਪਟਵਾਰੀਆਂ, ਕਾਨੂੰਗੋਆ ਅਤੇ ਹੋਰ ਸਟਾਫ਼ ਵੱਲੋਂ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ।