ਚੀਨੀ ਡੋਰਾ ਕਰਕੇ ਧਾਗਾ ਕਾਰੀਗਰਾਂ ਦਾ ਧੰਦਾ ਹੋ ਰਿਹੈ ਬੰਦ, ਬੈਨ ਦੀ ਕੀਤੀ ਮੰਗ - ਚੀਨੀ ਡੋਰਾਂ ਨਾਲ ਪ੍ਰਭਾਵਿਤ ਰੁਜ਼ਗਾਰ
ਤਰਨਤਾਰਨ: ਕਾਰੀਗਰ ਗੁਰਮੀਤ ਸਿੰਘ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚਾਈਨਾ ਦੀ ਡੋਰ ਉਤੇ ਰੋਕ (Demand for ban on Chinese doors) ਲਗਾਈ ਜਾਵੇ। ਕਾਰੀਗਰ ਨੇ ਦੱਸਿਆ ਕਿ ਚਾਈਨਾ ਦੀ ਡੋਰ ਆਉਣ ਕਰਕੇ ਉਨ੍ਹਾਂ ਦੀ ਧਾਗੇ ਵਾਲੀ ਡੋਰ ਵਿਕਦੀ ਨਹੀਂ, ਜਿਸ ਕਰਕੇ ਉਨ੍ਹਾਂ ਦਾ ਧੰਦਾ ਬੰਦ ਹੋ ਰਿਹਾ ਹੈ। ਉਨ੍ਹਾਂ ਦਾ ਕਿਹਾ ਕਿ ਹੁਣ ਪਤੰਗਬਾਜ਼ੀ ਲਈ ਚਾਈਨਾ ਦੀ ਪਲਾਸਟਿਕ ਡੋਰ (China's plastic door) ਨੂੰ ਪਹਿਲ ਦਿੱਤੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਧਾਗੇ ਦੀਆਂ ਡੋਰਾਂ ਦਾ ਕੰਮ ਬਿਲਕੁਲ ਖ਼ਤਮ ਹੋ ਜਾਵੇਗਾ।