ਵੱਡੀ ਮਾਤਰਾ 'ਚ ਖੇਤ ਵਿੱਚ ਦੱਬੀ ਹੈਰੋਇਨ ਕੀਤੀ ਬਰਾਮਦ - ਬੀਐਸਐਫ
ਤਰਨ ਤਾਰਨ: ਤਰਨ ਤਾਰਨ ਪੁਲਿਸ 3 ਕਿਲੋ 693 ਗ੍ਰਾਮ ਹੈਰੋਇਨ ਖੇਤਾ ਵਿੱਚ ਦੱਬੀ ਕੀਤੀ ਬਰਾਮਦ ਕੀਤੀ ਹੈ।ਤਰਨ ਤਾਰਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੇਵਲ ਸਿੰਘ, ਬਲਰਾਜ ਸਿੰਘ, ਅਜੇਬੀਰ ਸਿੰਘ ਨੇ ਰਲ ਇਕ ਗਰੋਹ ਬਣਾਇਆ ਹੋਇਆ ਹੈ, ਜੋ ਪਾਕਿਸਤਾਨ ਤੋਂ ਸਮੱਗਲਰਾਂ ਰਾਹੀਂ ਹੈਰੋਇਨ ਮੰਗਵਾ ਕੇ ਤਰਨ ਤਾਰਨ, ਜਲੰਧਰ, ਲੁਧਿਆਣਾ ਆਦਿ ਜ਼ਿਲ੍ਹਿਆ ਵਿੱਚ ਸਪਲਾਈ ਕਰਦੇ ਹਨ। ਇਹਨਾ ਨੇ ਨਾਰਲੀ ਬਾਰਡਰ ਰਾਹੀਂ ਹੈਰੋਇਨ ਮੰਗਵਾਈ ਹੈ ਜੋ ਕਿ ਕੇਵਲ ਸਿੰਘ ਕੇਬੀ ਲੈਣ ਜਾ ਰਿਹਾ ਹੈ। ਪੁਲਿਸ ਨੇ ਬੀਐਸਐਫ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਝੋਨੇ ਦੇ ਖੇਤਾਂ ਵਿੱਚੋਂ 2 ਬੋਤਲਾਂ ਪੈਪਸੀ ਜਿਸ ਵਿਚ 3 ਕਿਲੋ 693 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਖਿਲਾਫ ਐਨਡੀਪੀਐਸ ਤਹਿਤ ਥਾਣਾ ਖਾਲੜਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।