ਪਰਚਾ ਦਰਜ ਕਰਨ ਦੀ ਬਜਾਏ ਨਾਬਾਲਿਗ ਬੱਚਿਆਂ ਨੂੰ ਪੁਲਿਸ ਨੇ ਲਗਾਈ ਗੁਰੂਘਰ ਦੀ ਸੇਵਾ - ਪੰਜਾਬ ਪੁਲਿਸ
ਤਰਨਤਾਰਨ: ਪੰਜਾਬ ਪੁਲਿਸ ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ, ਪਰ ਪੰਜਾਬ ਪੁਲਿਸ 'ਚ ਬਹੁਤ ਮੁਲਾਜ਼ਮ ਅਜਿਹੇ ਵੀ ਹਨ, ਜੋ ਮਾਨਵਤਾ ਦਾ ਭਲਾ ਵੀ ਸੋਚਦੇ ਹਨ, ਅਜਿਹਾ ਮਾਮਲਾ ਪਿਛਲੇ ਦਿਨੀਂ ਕੁੱਝ 16-17 ਸਾਲ ਦੀ ਉਮਰ ਦੇ ਨੌਜਵਾਨਾਂ ਨੇ ਪੈਟਰੋਲ ਭਰਵਾਉਣ ਤੋਂ ਬਾਅਦ ਬਿਨ੍ਹਾਂ ਪੈਸੇ ਦਿੱਤੇ ਆਪਣੀ ਕਾਰ ਭਜਾ ਲੈ ਗਏ। ਜਿਸ ’ਤੇ ਸਿਟੀ ਤਰਨ ਤਾਰਨ ਪੁਲਿਸ ਨੇ ਗੱਡੀ ਟਰੇਸ ਕਰਕੇ ਉਕਤ ਨੌਜਵਾਨਾਂ ਨੂੰ ਟੈਕਨੀਕਲ ਸੈੱਲ ਤਰਨ ਤਾਰਨ ਦੀ ਮਦਦ ਨਾਲ 4 ਘੰਟੇ ਵਿੱਚ ਕਾਬੂ ਕਰ ਲਿਆ ਗਿਆ। ਮੁੱਢਲੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੌਜਵਾਨਾਂ ਨੇ ਕਿਸੇ ਅਪਰਾਧਿਕ ਇਰਾਦੇ ਤੋਂ ਬਿਨ੍ਹਾਂ ਤਹਿਸ਼ ਵਿੱਚ ਆ ਕੇ ਇਸ ਕਾਰੇ ਨੂੰ ਅਣਜਾਮ ਦਿੱਤਾ। ਜਿਸ ਤੇ ਤਰਨ ਤਾਰਨ ਪੁਲਿਸ ਨੇ ਇਹਨਾਂ ਚਾਰ ਨੌਜਵਾਨ ਨਾਗਰਿਕਾਂ ਨੂੰ ਮਾਫ਼ੀ 'ਤੇ ਛੱਡ ਦਿੱਤਾ ਹੈ, ਅਤੇ ਇਹ ਚਾਰ ਬੱਚੇ ਮਾਅਫ਼ੀ ਤੌਰ ਤੇ ਇੱਕ ਹਫ਼ਤਾ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨਗੇ।
Last Updated : Jun 27, 2021, 9:37 AM IST