ਤਰਨ ਤਾਰਨ ਪੁਲਿਸ ਨੇ ਲੋੜੀਂਦੇ 2 ਭਗੌੜੇ ਕੀਤੇ ਕਾਬੂ - ਤਸਕਰਾਂ ਦੀਆਂ ਜਾਇਦਾਦ ਫਰੀਜ
ਤਰਨ ਤਾਰਨ: ਸਥਾਨਕ ਪੁਲਿਸ ਨੇ 1 ਭਗੌੜੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰ ਨੂੰ ਪਨਾਹ ਦੇਣ ਵਾਲੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਪੁਲਿਸ ਨੂੰ ਇਨ੍ਹਾਂ ਕੋਲੋਂ ਇੱਕ ਪਿਸਤੌਲ ਵੀ ਬਰਮਾਦ ਹੋਈ ਹੈ। ਉੱਥੇ ਹੀ ਪੁਲਿਸ ਨੇ ਇੱਕ ਹੋਰ ਕੇਸ ਵਿੱਚ ਨਸ਼ੇ ਦੇ 3 ਤਸਕਰਾਂ ਦੀਆਂ ਜਾਇਦਾਦ ਜ਼ਬਤ ਕੀਤੀਆਂ ਹਨ। ਜਿਸ ਦੀ ਕੀਮਤ 1 ਕਰੋੜ 26 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ।