ਆਬਕਾਰੀ ਵਿਭਾਗ ਤੇ ਤਰਨ ਤਾਰਨ ਪੁਲਿਸ ਨੇ ਰੇਡ ਕਰ ਬਰਾਮਦ ਕੀਤੀ 1.20 ਲੱਖ ਲੀਟਰ ਲਾਹਣ - ਤਰਨ ਤਾਰਨ ਪੁਲਿਸ
ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਅਤੇ ਨਸ਼ੇ ਉੱਤੇ ਠੱਲ ਪਾਉਣ ਲਈ ਵਿਸ਼ੇਸ਼ ਮੁੰਹਿਮ ਚਲਾਈ ਜਾ ਰਹੀ ਹੈ। ਇਸੇ ਕੜੀ 'ਚ ਆਬਕਾਰੀ ਵਿਭਾਗ ਫਿਰੋਜ਼ਪੁਰ, ਤਰਨ ਤਾਰਨ ਪੁਲਿਸ ਤੇ ਜੰਗਲਾਤ ਵਿਭਾਗ ਦੀਆਂ ਸਾਂਝੀਆਂ ਟੀਮਾਂ ਵੱਲੋਂ ਖ਼ਾਸ ਸਰਚ ਅਭਿਆਨ ਚਲਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸਐਸਪੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਹਰੀਕੇ ਵਿਖੇ ਸਤਲੁਜ ਅਤੇ ਬਿਆਸ ਦੇ ਸੰਗਮ 'ਚ ਰੇਡ ਦੌਰਾਨ ਲਗਭਗ 1.20 ਲੱਖ ਲੀਟਰ ਲਾਹਨ, 25 ਤਰਪਾਲਾਂ, 10 ਲੋਹੇ ਦੇ ਡਰੱਮ ਅਤੇ 1 ਅਲੁਮੀਨੀਅਮ ਦਾ ਬਰਤਨ, ਲਗਭਗ 5 ਕਿੱਲੋ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਪੁਲਿਸ ਵੱਲੋਂ ਸ਼ੱਕ ਦੇ ਅਧਾਰ 'ਤੇ ਇਸ ਮਾਮਲੇ 'ਚ 4 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਕਿ ਇਥੇ ਕਿਸ ਵੱਲੋਂ ਇਹ ਲਾਹਨ ਤਿਆਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ।