ਤਰਨ ਤਾਰਨ: ਘਰ ਭੇਜੇ ਜਾਣ ਨੂੰ ਲੈ ਕੇ ਕੋਰੋਨਾ ਪੀੜਤ ਮਰੀਜ਼ਾਂ ਨੇ ਸਿਵਲ ਹਸਪਤਾਲ 'ਚ ਕੀਤਾ ਹੰਗਾਮਾ - ਕੋਰੋਨਾ ਵਾਇਰਸ
ਤਰਨ ਤਾਰਨ : ਜ਼ਿਲ੍ਹੇ ਦੇ ਸਿਵਲ ਹਸਪਤਾਲ 'ਚ ਕੋਰੋਨਾ ਪੀੜਤ ਮਰੀਜ਼ਾਂ ਵੱਲੋਂ ਹਸਪਤਾਲ ਦੇ ਬਾਹਰ ਹੰਗਾਮਾ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਮਰੀਜ਼ ਜੋ ਕਿ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਸਨ। ਉਨ੍ਹਾਂ ਵੱਲੋਂ ਜਬਰਨ ਵਾਰਡ ਤੋਂ ਬਾਹਰ ਆ ਕੇ ਘਰ ਭੇਜੇ ਜਾਣ ਲਈ ਹੰਗਾਮਾ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਪ੍ਰਤੀ ਰੋਸ ਪ੍ਰਗਟਾਇਆ ਗਿਆ। ਮਰੀਜ਼ਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ ਪਰ ਡਾਕਟਰਾਂ ਵੱਲੋਂ ਜਬਰਨ ਉਨ੍ਹਾਂ ਨੂੰ ਹਸਪਤਾਲ 'ਚ ਰੱਖਿਆ ਗਿਆ। ਉਨ੍ਹਾਂ ਜਲਦ ਤੋਂ ਜਲਦ ਘਰ ਵਾਪਸ ਭੇਜੇ ਜਾਣ ਦੀ ਮੰਗ ਕੀਤੀ ਹੈ।