ਤਰਨਤਾਰਨ ਸੀਆਈਏ ਸਟਾਫ ਵੱਲੋਂ 1 ਕਿਲੋ ਅਫੀਮ ਸਮੇਤ 2 ਵਿਅਕਤੀ ਗ੍ਰਿਫਤਾਰ - ਕਾਜੀਵਾਲ
ਤਰਨ ਤਾਰਨ: ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਤਾਰਨਤਾਰਨ ਸੀ.ਆਈ.ਏ. ਸਟਾਫ ਨੇ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਟੀਮ ਨੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਮੱਲਾ ਅਤੇ ਅਮਨਦੀਪ ਸਿੰਘ ਸੁੱਖ ਪੁਤਰ ਬਲਜਿੰਦਰ ਸਿੰਘ ਵਾਸੀ ਕਾਜੀਵਾਲ ਨੂੰ ਬਿਨਾ ਨੰਬਰੀ ਇੱਕ ਮੋਟਰਸਾਈਕਲ ਨਾਲ ਕਾਬੂ ਕੀਤਾ। ਤਲਾਸ਼ੀ ਦੌਰਾਨ ਦੋਵਾਂ ਮੁਲਜ਼ਮਾਂ ਤੋਂ 500/500 ਗ੍ਰਾਮ ਅਫੀਮ ਬਰਾਮਦ ਹੋਈ। ਇਨ੍ਹਾਂ ਵਿਅਕਤੀਆ ਖਿਲਾਫ ਐਨ.ਡੀ.ਪੀ.ਐਸ ਤਹਿਤ ਥਾਣਾ ਸਦਰ ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਨਾਲ ਹੀ ਪੁਲਿਸ ਨੇ ਆਪਣੀ ਕਾਰਵਾਈ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਾਬੂ ਕੀਤਾ ਜਿਸ ਕੋਲੋਂ 50 ਗ੍ਰਾਮ ਸਮੈਕ ਬਰਾਮਦ ਹੋਈ ਹੈ।