CIA ਸਟਾਫ਼ ਵੱਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ - CIA staff arrested 4 members
ਤਰਨਤਾਰਨ: ਤਰਨਤਾਰਨ CIA ਸਟਾਫ਼ ਵੱਲੋਂ ਬੀਤੀ ਦੇਰ ਸਾਮ ਨੂੰ ਪਿੰਡ ਬੁਰਾ ਕੋਲ ਗਸਤ ਦੋਰਾਨ ਪਿਸਤੌਲ ਦੀ ਨੋਕ ਤੇ ਲੁੱਟ ਖੋਹ, ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਹਥਿਆਰਾ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੇ 3 ਦਿਨ ਦਾ ਮਿਲੇ ਪੁਲਿਸ ਰਿਮਾਂਡ SSP ਖੁਰਾਣਾ। ਪਿਛਲੇ ਕਈ ਦਿਨ੍ਹਾਂ ਤੋਂ ਪਿਸਤੌਲ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਨੇ ਆਉਂਦੇ ਜਾਂਦੇ ਰਾਹਗੀਰਾ ਅਤੇ ਪੰਜਾਬ ਪੁਲਿਸ ਦੀ ਨੀਂਦ ਹਰਾਮ ਕੀਤੀ ਹੋਈ ਸੀ। ਇਥੋਂ ਤੱਕ ਦਹਿਸ਼ਤ ਪਾਈ ਹੋ ਸੀ ਕਿ ਲੋਕਾਂ ਦਾ ਘਰੋਂ ਨਿਕਲਣਾ ਹਰਾਮ ਕੀਤਾ ਹੋਇਆ ਸੀ। ਜੋ ਕੱਲ ਦੇਰ ਸ਼ਾਮ ਤਰਨਤਾਰਨ CIA ਸਟਾਫ਼ ਪੁਲਿਸ ਮੁੱਖੀ ਡਾਕਟਰ ਜਗਬੀਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਹੁਣ ਪਿੰਡ ਬੁਘਾ ਕੋਲ ਲੁੱਟ ਖੋਹ ਕਰਨ ਇਕ ਗਿਰੋਹ ਦੇ ਕਝ ਮੈਂਬਰ ਲੁੱਟ ਖੋਹ ਕਰਨ ਦੀ ਤਿਆਰੀ ਹਥਿਆਰਾਂ ਸਮੇਤ ਕਰ ਰਹੇ ਹਨ ਜੇਕਰ ਰੇਡ ਕੀਤਾ ਜਾਵੇ ਪੁਲਿਸ ਨੁੰ ਭਾਰੀ ਸਫਲਤਾ ਮਿਲ ਸਕਦੀ ਹੈ, ਜਿਸ ਤੋਂ ਬਾਅਦ ਸੂਚਨਾ ਦੇ ਆਧਾਰ 'ਤੇ ਰੇਡ ਮੌਕੇ ਚਾਰ ਮੈਂਬਰ ਕਾਬੂ ਕਰਕੇ ਇਕ ਪਿਸਤੌਲ, ਤਿੰਨ ਲੋਹਾ ਦੇ ਦਾਤਰ ਅਤੇ ਭਾਰੀ ਗਿਣਤੀ ਨਸ਼ੀਲੀਆ ਗੋਲੀਆਂ ਅਤੇ 2 ਕਾਰਾ ਸਮੇਤ ਕਾਬੂ ਕੀਤੇ ਗਏ।