ਟਾਂਡਾ: ਘਰ ’ਚੋਂ ਸੜੀਆਂ ਲਾਸ਼ਾ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ - Hoshiarpur latest news
ਹੁਸ਼ਿਆਰਪੁਰ: ਟਾਂਡਾ ਦੇ ਪਿੰਡ ਜਾਜਾ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਸੇਵਾ ਮੁਕਤ ਫੌਜੀ ਮਨਜੀਤ ਸਿੰਘ ਤੇ ਉਸਦੀ ਪਤਨੀ ਗੁਰਮੀਤ ਕੌਰ ਦੀਆਂ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਕਮਰੇ ਵਿੱਚੋਂ ਮਿਲੀਆਂ (Rotten bodies found) ਹਨ। ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਖਦਸ਼ਾ ਜਤਾਇਆ ਹੈ। ਘਰ ਵਿੱਚ ਮੌਜੂਦ ਨੂੰਹ ਮੁਤਾਬਿਕ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਕਮਰੇ ਵਿੱਚ ਬੰਦ ਕਰ ਗਏ। ਫਿਲਹਾਲ ਮਾਮਲਾ ਪੇਚੀਦਾ ਅਤੇ ਸ਼ੱਕੀ ਬਣਿਆ ਹੋਇਆ ਹੈ ਕਿ ਬਜ਼ੁਰਗ ਜੋੜਾ ਕਿੰਨ੍ਹਾਂ ਹਾਲਾਤਾਂ ਵਿੱਚ ਸੜਿਆ ਹੈ। ਇਹ ਹਾਦਸਾ ਹੈ ਜਾਂ ਕਤਲ ਇਸਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਵਿੱਚ ਜੁਟ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਹੈ। ਮ੍ਰਿਤਕ ਜੋੜੇ ਦੇ ਪਰਿਵਾਰਿਕ ਮੈਂਬਰਾਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।