ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਦੌੜ ਕੇ ਦਿੱਲੀ ਪੁੱਜੇਗਾ ਤਲਵਿੰਦਰ ਸਿੰਘ - ਖੇਤੀ ਕਨੂੰਨਾਂ ਖਿਲਾਫ ਐਲਾਨ
ਗੁਰਦਾਸਪੁਰ: ਪਿੰਡ ਕਾਲਾ ਅਫ਼ਗਾਨਾ ਦੇ ਰਹਿਣ ਵਾਲੇ ਨੌਜਵਾਨ ਤਲਵਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਖੇਤੀ ਕਨੂੰਨਾਂ ਖਿਲਾਫ ਐਲਾਨ ਕੀਤਾ ਸੀ ਕਿ ਉਹ 500 ਕਿਲੋਮੀਟਰ ਦੌੜ ਲਗਾ ਕੇ ਦਿੱਲੀ ਸੰਘਰਸ਼ ’ਚ ਪਹੁੰਚੇਗਾ ਤੇ ਕਿਸਾਨਾਂ ਦਾ ਹੌਂਸਲਾ ਵਧਾਏਗਾ। ਤਲਵਿੰਦਰ ਸਿੰਘ ਦੁਆਰਾ ਦੌੜ ਸ਼ੁਰੂ ਕਰਨ ਮੌਕੇ ਉਸਨੂੰ ਹੌਂਸਲਾ ਤੇ ਅਸ਼ੀਰਵਾਦ ਦੇਣ ਲਈ ਪੂਰਾ ਪਿੰਡ ਇਕੱਠਾ ਹੋਇਆ, ਜਿਨ੍ਹਾਂ ਨੇ ਤਲਵਿੰਦਰ ਨੂੰ ਜੈਕਾਰੇ ਲਗਾ ਕੇ ਰਵਾਨਾ ਕੀਤਾ। ਇਸ ਮੌਕੇ ਤਲਵਿੰਦਰ ਨੇ ਦਸਿਆ ਕਿ ਉਹ ਰੋਜ਼ਾਨਾ 50 ਕਿਲੋਮੀਟਰ ਦੌੜੇਗਾ ਕਰੀਬ 10 ਤੋਂ 12 ਦਿਨਾਂ ਵਿਚ ਦਿੱਲੀ ਪਹੁੰਚੇਗਾ। ਇਸ ਨੌਜਵਾਨ ਦੇ ਨਾਲ 7 ਮੈਂਬਰੀ ਟੀਮ, ਜਿਨ੍ਹਾਂ ਵਿਚ ਇਕ ਡਾਕਟਰ ਵੀ ਸ਼ਾਮਲ ਹੈ ਜੋ ਰਸਤੇ ’ਚ ਉਸਦੀ ਸਿਹਤ ਦਾ ਧਿਆਨ ਕਰੇਗਾ।